Friday, 13 April 2012

** INTERNATIONAL TURBAN DAY SPECIAL **




ਅਣਖ ਆਨ ਵਾਲਿਆ ਸਿਖੀ ਸ਼ਾਨ ਤੇਰੀ ਸਿੰਘਾ ਸਰਦਾਰਾ
ਪੱਗ ਨੂੰ ਸੰਭਾਲ ਲੈ ਜ਼ਰਾ
ਸਿਰ ਤੋਂ ਇੱਜ਼ਤ ਤੇਰੀ ਲਥੀ ਜਾ ਰਹੀ ਏ ਕੁਝ ਸਮਝ ਯਾਰਾ
ਪੱਗ ਨੂੰ ਸੰਭਾਲ ਲੈ ਜ਼ਰਾ

ਮਾਂ ਨੇ ਤੇਰੇ ਕੇਸਾਂ ਤੇ ਤੇਲ ਲਾ ਲਾ ਵਾਧਾਇਆ
ਨਿੱਕੇ ਜੇਹੇ ਦੇ ਸਿਰ ਜੂੜਾ ਕਰ ਪਟਕਾ ਸਜਾਇਆ
ਗੁਰਬਾਣੀ ਪੜਨੀ ਸਿਖਾਈ ਤੇ ਓਹਦਾ ਅਰਥ ਸਮ੍ਝਾਇਆ
ਇਕ ਸਰਦਾਰਨੀ ਦਾ ਪੁੱਤ ਵੀ ਸਰਦਾਰ ਹੋਊ ਓਸਨੇ ਸੀ ਚਾਹੇਆ
ਸੁਖ'ਆਂ ਮੰਗਦੀ ਸੀ ਤੇਰੀਆਂ ਓਹ ਅਰਦਾਸਾਂ ਕਰਾ,
ਪੱਗ ਨੂੰ ਸੰਭਾਲ ਲੈ ਜ਼ਰਾ

ਕਿਓਂ ਮਿੱਟੀ ਵਿਚ ਰੋਲ ਦਿੱਤੇ ਓਹਦੇ ਰੀਝਾਂ ਤੇ ਚਾਅ
ਪੱਗ ਨੂੰ ਸੰਭਾਲ ਲੈ ਜ਼ਰਾ

ਪਿਓ ਨੇ ਉਂਗਲ ਫੜਾ ਆਪਣੀ ਤੇਨੂੰ ਤੁਰਨਾ ਸਿਖਾਇਆ
ਵਿਸਾਖੀ ਮੇਲਿਆਂ ਤੇ ਤੇਨੂੰ ਮੋਢੇ ਚੁੱਕ-ਚੁੱਕ ਘੁਮਾਇਆ
ਸਿਖੀ ਇਤਿਹਾਸ ਤੇਨੂੰ ਸੋਣ ਲੱਗੇ ਸਾਖੀਆਂ ਵਿਚ ਸੁਣਾਇਆ
ਉਸ ਰੱਬ ਕੋਲੋ ਡਰਕੇ ਰਹੀਂ ਇਹੀ ਪਾਠ ਪੜਾਇਆ
ਕਰਦਾ ਤੇਰੀਆਂ ਰੀਝਾਂ ਪੂਰੀਆਂ ਬੁਢੇਪਾ ਵੀ ਤੇਰੇ ਨਾਵੇਂ ਲਾ
ਪੱਗ ਨੂੰ ਸੰਭਾਲ ਲੈ ਜ਼ਰਾ

ਕੀ ਖੱਟੇਆ ਓਹਨੇ ਆਪਣੀ ਪੱਗ ਦੇਕੇ ਤੇਨੂੰ ਸਿਰ ਤੋਂ ਤੂੰ ਦਿੱਤਾ ਓਹਨੁ ਲਾਹ
ਪੱਗ ਨੂੰ ਸੰਭਾਲ ਲੈ ਜ਼ਰਾ

ਕਈਆਂ ਕੁੜੀਆਂ ਪਿਛੇ ਲੱਗ ਕੇ ਹੀ ਸਿਰ ਤੂੰ ਲਾਹਤੀ
ਕਈਆਂ ਬੋਝ-ਬੋਝ ਕਹਕੇ ਦੂਰੀ ਬਨਾਤੀ
ਕਈ ਕਹੰਦੇ ਨੇ ਕੇ ਜੀ "ਨਿੱਕੂ" ਵਾਂਗ ਬਝਦੀ ਨੀ
ਕੋਈ ਸਾਨੂੰ ਤੱਕਦੀ ਨੀ ਟੋਹਰ ਸ਼ੌਕੀਨੀ ਸਾਡੀ ਲਗਦੀ ਨੀ
ਸਭ ਭੁੱਲਗੇ ਸ਼ਹੀਦੀਆਂ ? ਦਿੱਤੇ ਤੁਸੀਂ ਵਾਲ ਕਟਾ
ਪੱਗ ਨੂੰ ਸੰਭਾਲ ਲੈ ਜ਼ਰਾ

ਗੋਬਿੰਦ ਦੇ ਪੁਤਰਾਂ ਦਾ ਇਹ ਮੁੱਲ ਕੀਤਾ ਤੁਸੀਂ ਅਦਾ ?
ਪੱਗ ਨੂੰ ਸੰਭਾਲ ਲੈ ਜ਼ਰਾ

ਕੁਝ ਮੌਕੇਆਂ ਤੇ ਕਈ ਪੱਗ ਨੂੰ ਬੰਨ ਲੇਂਦੇ ਨੇ
"ਖਾਲਿਸਤਾਨੀ" ਤੇ ਕਦੇ ਖੁਦ ਨੂ "ਭਗਤ,ਸਰਾਭਾ" ਕਹਿੰਦੇ ਨੇ
ਅੱਗੇ ਪਿਛੇ ਤਾਂ ਜਨਾਬ ਜੀ ਨਾਈਆਂ ਤੂੰ ਹੇਅਰ ਕੱਟ ਬਣਵਾਉਂਦੇ ਨੇ
ਪਟਿਆਲਾ ਸ਼ਾਹੀ ਪੈਗ ਜਾਂ ਫੇਰ ਟੀਕੇਆਂ ਤੇ ਸੂਟੇਆਂ ਨੂੰ ਲਾਉਂਦੇ ਰਹੰਦੇ ਨੇ
ਸਿਖੀ ਦਾ ਕਰੋ ਓਏ ਜੇ ਕਰਨਾ ਹੀ ਏ ਨਸ਼ੇੜੀਓ ਨਸ਼ਾ
ਪੱਗ ਨੂੰ ਸੰਭਾਲ ਲੈ ਜ਼ਰਾ

ਕਿਓਂ ਇੱਜ਼ਤਆਂ ਨੂੰ ਪੈਰਾਂ ਵਿਚ ਰੋਲੀ ਜਾਣੇ ਓ ਇਹਨਾ ਨਸ਼ੇਆ'ਚ ਪਾ
ਪੱਗ ਨੂੰ ਸੰਭਾਲ ਲੈ ਜ਼ਰਾ

ਸਾਡੇ ਆਗੂ ਨੇ ਮਾੜੇ ਇਹ ਹੈ ਆਪਾਂ ਸਭ ਨੂੰ ਪਤਾ
ਪਰ ਸਿਖੀ ਤੇ ਸਿਖੀ ਸਰੂਪ ਇਹ ਹੈ ਗੁਰੂ ਦਾ ਦਿੱਤਾ
ਅਸੀਂ ਸਿੰਘ ਬਣੇ ਹਾਂ ਗੁਰੂ ਦੇ, ਨਹੀ ਕਿਸੇ ਲਈ ਕੁਛ ਕੀਤਾ
ਸਦਾ ਰਹਾਂਗੇ ਉਸ ਗੁਰੂ ਦੇ ਲਈ ਇਹ ਗਲ ਸਦਾ ਦਿਲ'ਚ ਲਓ ਬਿਠਾ
ਉਠੋ ਨੌਜਵਾਨੋ ਆਪਣੇ ਬਾਪ ਦੀ ਇਜ੍ਜਤ ਪੱਗ ਲਈਏ ਬਚਾ
ਪੱਗ ਨੂੰ ਸੰਭਾਲ ਲੈ ਜ਼ਰਾ

ਵਿਰਕ ਪੱਗ ਦੀ ਸ਼ਾਨ ਸਦਾ ਉੱਚੀ ਰਖਾਂਗੇ ਅੱਜ ਸੋਂਹ ਲਈਏ ਖਾ
ਪੱਗ ਨੂੰ ਸੰਭਾਲ ਲੈ ਜ਼ਰਾ
 

No comments:

Post a Comment