ਸਿਰ ਤੇ ਚੁੰਨੀ ਤੇਰਾ ਲੈਣ ਦਾ ਅੰਦਾਜ਼,
ਦੇਖਕੇ ਦਿਲ ਵਿਚੋਂ ਮੇਰੇ ਇਹੀ ਨਿਕਲੇ ਆਵਾਜ਼,
ਮਰਜਾਣੀ ਦਾ ਚੁੰਨੀ ਹੇਠ ਮੁੱਖ ਕਿੰਨਾ ਸੋਹਣਾ ਲਗਦਾ,
ਕੱਦ ਮਿਲੂਗਾ ਰੰਗ ਤੇਰੀ ਚੁੰਨੀ ਤੇ ਮੇਰੀ ਪੱਗ ਦਾ |
ਤੇਰੀ ਚੁੰਨੀ ਦੀਆਂ ਤੰਦਾਂ, ਵੰਨ-ਸੁਵੰਨੇ ਜੇਹੇ ਰੰਗਾਂ,
ਮੇਰੀ ਪੱਗ ਦੇ ਲੜ੍ਹ, ਮੈ ਵੀ ਪੋਚ ਪੋਚ ਬੰਨਾਂ,
ਟੋਹਰੀ ਤੂੰ ਤੇ ਮੈ ਵੀ ਤਾਂਹੀ ਖਿਚਦੇ ਧਿਆਨ ਜੱਗਦਾ,
ਕੱਦ ਮਿਲੂਗਾ ਰੰਗ ਤੇਰੀ ਚੁੰਨੀ ਤੇ ਮੇਰੀ ਪੱਗ ਦਾ |
ਇਕ ਦਿਨ ਤੇਰੇ ਬਾਂਹੀ ਚੂੜ੍ਹਾ ਪਵਾਕੇ ,
ਵਿਆਹਕੇ ਲਿਜਾਊਂ ਤੇਨੂੰ ਸਿਹਰੇ ਤੇ ਕਲਗੀ ਸਜਾਕੇ ,
ਵੇਖੀ ਸ਼ਗਨ ਮਨਾਕੇ ਖੁਸ਼ੀਆਂ ਦੇ ਨਾਲ ਫੇਰ ਵੇਹੜਾ ਸੱਜਦਾ,
ਉਸ ਦਿਨ ਮਿਲ ਹੀ ਜਾਊਗਾ ਰੰਗ ਤੇਰੀ ਚੁੰਨੀ ਤੇ ਮੇਰੀ ਪੱਗ ਦਾ |
ਵਿਰਕ .. !!
No comments:
Post a Comment