Saturday, 5 May 2012

Nanki Da Veer



ਕਰ ਸੌਦਾ ਸਚ ਤੇ ਧਰਮ ਵਾਲਾ,
ਤੇਰਾ-ਤੇਰਾ ਬੋਲ ਪੁਗਾ ਗਿਆ

ਭੁਖੇ ਦੀ ਭੁਖ ਗਰੀਬ ਦੀ ਗਰੀਬੀ,
ਲੰਗਰ ਸਾਧੂਆਂ ਤਾਈਂ ਛਕਾ ਗਿਆ

ਮੇਹਤਾ ਕਾਲੂ ਨੂੰ ਲੱਗੇ ਓਹ ਨਾਲਾਇਕ ਜੇਹਾ,
ਵਿਦ੍ਹ੍ਵਾਨਾਂ ਨੂੰ ਸੀ ਜੋ ਗੁਰਬਾਣੀ ਪੜਾ ਗਿਆ

ਵੇਹਮ ਭਰਮ ਦਿੱਲਾ ਵਿਚੋਂ ਮੁਕਾ,
ਉਸ ਨੀਵੇਆਂ ਨੂੰ ਗਲ ਲਾ ਲਿਆ

ਹਕ਼ ਸਚ ਦੀ ਕਮਾਈ ਹੈ ਸਬਤੋਂ ਉੱਤਮ,
ਭਾਈ ਲਾਲੋ ਦੀ ਰੋਟੀ 'ਚੋਂ ਐਵੇਂ ਨੀ ਦੁਧ ਆਗਿਆ

ਲੈ ਬਾਲੇ ਮਰਦਾਨੇ ਨੂੰ ਨਾਲ ਆਪਣੇ,
ਚਾਰੇ ਦਿਸ਼ਾਵਾਂ ਵਿਚ ਦੀਪ ਜਲਾ ਗਿਆ

ਕਿਰਤ ਕਰੋ ਤੇ ਨਾਮ ਜਪੋ ਉਪਦੇਸ਼ ਲਈ,
ਬਾਬਾ ਹਥੀਂ ਆਪਣੇ ਹਲ ਚਲਾ ਗਿਆ,

ਕਰਤਾਰ ਦਾ ਭਾਣਾ ਮੰਨੋ ਸਾਰੇ,
ਕਰਤਾਰ ਦੇ ਨਾਮ ਤੇ ਕਰਤਾਰਪੁਰ ਵਾਸਾ ਗਿਆ

ਤੇਰਾ ਅੰਤ ਨਾ ਵਾਹਿਗੁਰੁ ਪਾਇਆ,
ਨਾਨਕੀ ਦਾ ਵੀਰ ਫੇਰ ਗੁਰ ਅੰਗਦ ਵਿਚ ਸਮਾ ਗਿਆ

No comments:

Post a Comment