Saturday, 12 May 2012

ਆਦਰ

ਹੈ ਤੇ ਤੂੰ ਵੀ ਸਿਖ ਹੀ ਚਾਹੇ ਅੱਜ ਬਣਗਇਆ ਤੂੰ ਵੱਡਾ ਥਾਨੇਦਾਰ ਦੋਸਤਾ
ਹੰਕਾਰ ਵਿਚ ਤੂੰ ਸਿਖੀ ਦੇ ਚਿੰਨ ਪੱਗ ਨਾਲ ਕਰਦਾ ਐਂ ਖਿਲਵਾੜ ਦੋਸਤਾ
ਪੱਗ ਲਾਹੁੰਦਾ ਤੂੰ ਸਿਖ ਵੀਰਾਂ ਦੀ, ਸਮਝੇ ਨਾ ਕੁਛ ਗੁਰੂ ਦੀ ਏਸ ਅਸੀਸ ਨੂੰ
ਪੈਰਾਂ ਹੇਠ ਰੋਲਦਾ ਤੂੰ ਕਿਸੇ ਦੀ ਪੱਗ, ਕਿੰਝ ਆਦਰ ਮਿਲੂਗਾ ਤੇਰੇ ਸੀਸ ਨੂੰ

ਹੋਰਾਂ ਨੂੰ ਨੀਵਾਂ ਕਿਵੇ ਹੈ ਦਿਖਾਉਣਾ ਬਸ ਇਸੇ ਦਾ ਰਹਗਇਆ ਤੇਨੂੰ ਖਯਾਲ
ਪਾਕੇ ਹਥ ਕਿਸੇ ਦੀ ਪੱਗ ਨੂੰ ਸਰੇਆਮ ਬਾਜ਼ਾਰ ਵਿਚ ਤੂੰ ਰਿਹਾ ਹੈਂ ਉਛਾਲ
ਕਿਓਂ ਤੂੰ ਸੁਨੰਦਾ ਨਹੀ ਅੱਜ ਇਜ੍ਜਤ ਨੀਲਾਮ ਹੋਣ ਵਾਲਿਆਂ ਦੀ ਚੀਸ ਨੂੰ
ਪੈਰਾਂ ਹੇਠ ਰੋਲਦਾ ਤੂੰ ਕਿਸੇ ਦੀ ਪੱਗ, ਕਿੰਝ ਆਦਰ ਮਿਲੂਗਾ ਤੇਰੇ ਸੀਸ ਨੂੰ

ਗੀਤ,ਸ਼ੇਯਰ ਲਿਖਦਾ ਮਸ਼ੂਕ਼, ਬੇਵਫਾ, ਪਟੋਲਾ ਪਤਾ ਨੀ ਹੋਰ ਕਹੰਦਾ ਕੀ ਕੀ
ਕੋਈ ਚਾਰਿਤਰਹੀਨ ਤੇ ਕੋਈ ਸੱਸੀ,ਸੋਹਨੀ ਤੇਨੂੰ ਲਗਦੀ ਭੁੱਲਇਆ ਮਾਂ ਧੀ
ਤੁਰੀ ਜਾਂਦੀ ਬਾਪ ਨਾਲ ਧੀ ਨੂੰ ਮਸ਼ਕਰੀ ਕਰ ਆਖਦਾ ਹੈ ਬੁਦ੍ੜੇ ਨਾਲ ਪੀਸ ਤੂੰ
ਪੈਰਾਂ ਹੇਠ ਰੋਲਦਾ ਤੂੰ ਕਿਸੇ ਦੀ ਪੱਗ, ਕਿੰਝ ਆਦਰ ਮਿਲੂਗਾ ਤੇਰੇ ਸੀਸ ਨੂੰ

ਕਿਓਂ ਕਿਸੇ ਦੀ ਇਜ੍ਜਤ ਇਜ੍ਜਤ ਨੀ ਲਗਦੀ ? ਕਦ ਤੱਕ ਮਾੜੀ ਸੋਚ ਰਹੂ ?
ਕਦ ਤੱਕ ਧਰਮ ਦਾ ਮਾਰਗ ਨਾ ਸਮਝਾਂਗੇ ? ਤੇ ਡੁਲਦਾ ਰਹੂਗਾ ਲਹੂ ?
ਜਿਸ ਨਾਲ ਸਿਖੀ ਚੜਦੀ ਕਲਾ ਵਿਚ ਰਹੇ ਵਿਰਕ ਭਰ ਦੇਵਾਂ ਐਸੀ ਫੀਸ ਨੂੰ
ਪੈਰਾਂ ਹੇਠ ਰੋਲਦਾ ਤੂੰ ਕਿਸੇ ਦੀ ਪੱਗ, ਕਿੰਝ ਆਦਰ ਮਿਲੂਗਾ ਤੇਰੇ ਸੀਸ ਨੂੰ |

Thursday, 10 May 2012

ਗੁਰੂ ਗਰੰਥ ਸਾਹਿਬ ਜੀ




ਜਪੁਜੀ ਨਾਲ ਗੁਰ ਕੀ ਬਾਨੀ ਗੁਰਬਾਣੀ ਦੀ ਬਾਬੇ ਨਾਨਕ ਨੇ ਕੀਤੀ ਸ਼ੁਰੁਆਤ
ਗੁਰ ਅੰਗਦ, ਗੁਰ ਅਮਰਦਾਸ ਨੇ ਫੇਰ ਅੱਗੇ "ਸ੍ਰੀ ਰਾਗਾ" ਵਿਚ  ਪਾਈ ਬਾਤ
ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੇ "ਲਾਵਾਂ" ਨੂੰ ਰਚਇਆ
ਗੁਰ ਅਰਜਨ ਨੇ "ਸੁਖਮਨੀ"  ਲਿਖ ਸੁਖ ਪਾਉਣ ਦਾ ਮਾਰਗ ਹੈ ਦਸਇਆ
"ਸਵਈਏ" ਵਿਚ ਉਸਤਤ ਕੀਤੀ ਤੇਗਬਹਾਦੁਰ ਗੁਰਾਂ ਕੇ ਓਹ ਹਰ ਕੋਨੇ ਵਿਚ ਹੈ ਵਸਇਆ

ਭਗਤ ਕਬੀਰ, ਭਗਤ ਨਾਮਦੇਵ, ਭਗਤ ਰਾਮਾਨੰਦ ਜੀ ਨੇ  ਰਚੀ  " ਬਸੰਤ ਕੀ ਵਾਰ "
"ਰਾਗ ਧਨੇਸਰੀ" ਵਿਚ ਰਵੀਦਾਸ, ਤ੍ਰਿਲੋਚਨ, ਧੰਨਾ ਕਹੰਦੇ ਓਸਦੀ ਮੇਹਮਾਂ ਅਪਰੰਪਾਰ
ਸ਼ੇਖ ਫਰੀਦ ਗਾਏ "ਸਲੋਕ", ਨਾਲ ਮਿਲ ਰਾਇ ਬਲਵੰਡ ਤੇ ਸੱਤਾ ਓਹਨਾਂ ਸਿਰਜੀ "ਰਾਮਕਲੀ ਕੀ ਵਾਰ"
"ਸਾਰੰਗ ਕੀ ਵਾਰ" ਸੂਰ-ਦਾਸ ਤੇ ਪਰਮਾਨੰਦ, "ਰਾਮਕਲੀ ਸਦ" ਸੁੰਦਰ ਤੇ ਮਰਦਾਨਾ ਨੇ
ਭਗਤਾਂ ਦੀ ਬਾਣੀ ਰਚੀ ਹੋਰ ਫੇਰ ਭਗਤ ਬੇਨੀ, ਜੈ ਦੇਵ, ਭੀਖਣ, ਪੀਪਾ ਤੇ ਭਗਤ ਸਦਨਾ ਨੇ

ਭੱਟਾਂ ਦੀ ਬਾਣੀ ਰਚੀ ਭੱਟ ਭਿਖਾ, ਭੱਟ ਗਯੰਦ, ਭੱਟ ਹਰਬੰਸ, ਭੱਟ ਜਾਲਪ, ਭੱਟ ਨਾਲਹ ਨੇ
"ਸਵਈਏ" ਵਿਚ ਉਪਮਾਂ ਕੀਤੀ ਭੱਟ ਭਾਲਹ, ਕਲਸਹਾਰ, ਕਿਰਤ, ਸਲ੍ਹ, ਮਥੁਰਾ, ਬਾਲਹ ਨੇ
੬ ਗੁਰੂ ਸਾਹਿਬਾਨ ਜੀ, ੧੭ ਭਗਤ ਜੀ ਤੇ ੧੧ ਭੱਟ ਜੀ ਦੀ ਬਾਨੀ ਦਾ ਅਨੂਪ ਹੈ
ਸ਼ਬਦ, ਸਲੋਕ, ਰਾਗ, ਗੁਰਬਾਣੀ ਨਾਲ ਮਿਲਕੇ ਬਣਇਆ ਗੁਰੂ ਗਰੰਥ ਸਾਹਿਬ ਦਾ ਸਰੂਪ ਹੈ
ਗੁਰੂ ਗਰੰਥ ਸਾਹਿਬ ਜੀ ਦੀ ਉਸਤਤ ਨੀ ਹੋ ਸਕਦੀ ਅਖਰਾਂ'ਚ ਐਸਾ ਅਦਭੁਤ ਅਨੂਪ ਹੀ ਰੂਪ ਹੈ

ਗੁਰੂ ਗਰੰਥ ਸਾਹਿਬ ਜੀ ਦੇ ਦਰ ਤੇ ਹੈ ਏਕ ਵਖਰਾ ਹੀ ਮੰਨ ਨੂੰ  ਸਕੂਨ ਮਿਲਦਾ
ਏਸ ਪਰਮ ਜੋਤ ਦੇ ਚਰਨਾਂ'ਚ ਮਥਾ ਟੇਕੋ, ਇਬਾਦਤ ਵਿਚ ਹੈ ਨੂਰ ਮਿਲਦਾ
ਵਿਸ਼ਵਾਸ਼ ਰਖੋ ਹੁਕਮਨਾਮਾ ਸਾਹਿਬ ਤੋ ਹੈ ਸਭ ਨੂੰ ਸਹੀ ਰਸਤਾ ਹੈ ਜ਼ਰੂਰ ਮਿਲਦਾ
ਸਚੇ ਮੰਨ ਨਾਲ ਦੇਖੋ ਤਾਂ ਗੁਰੂ ਗਰੰਥ ਸਾਹਿਬ ਵਿਚੋਂ ਨਾਨਕ ਹੈ ਦਿਸਦਾ
ਵਿਰਕ ਜਦ ਗੁਰੂ ਗਰੰਥ ਸਾਹਿਬ ਜੀ ਦਾ ਸਿਰ ਤੇ ਹਥ ਹੋਵੇ ਫੇਰ ਪੱਲਾ ਫੜੇ ਕਿਓਂ ਹੋਰ ਕਿਸਦਾ

Saturday, 5 May 2012

Nanki Da Veer



ਕਰ ਸੌਦਾ ਸਚ ਤੇ ਧਰਮ ਵਾਲਾ,
ਤੇਰਾ-ਤੇਰਾ ਬੋਲ ਪੁਗਾ ਗਿਆ

ਭੁਖੇ ਦੀ ਭੁਖ ਗਰੀਬ ਦੀ ਗਰੀਬੀ,
ਲੰਗਰ ਸਾਧੂਆਂ ਤਾਈਂ ਛਕਾ ਗਿਆ

ਮੇਹਤਾ ਕਾਲੂ ਨੂੰ ਲੱਗੇ ਓਹ ਨਾਲਾਇਕ ਜੇਹਾ,
ਵਿਦ੍ਹ੍ਵਾਨਾਂ ਨੂੰ ਸੀ ਜੋ ਗੁਰਬਾਣੀ ਪੜਾ ਗਿਆ

ਵੇਹਮ ਭਰਮ ਦਿੱਲਾ ਵਿਚੋਂ ਮੁਕਾ,
ਉਸ ਨੀਵੇਆਂ ਨੂੰ ਗਲ ਲਾ ਲਿਆ

ਹਕ਼ ਸਚ ਦੀ ਕਮਾਈ ਹੈ ਸਬਤੋਂ ਉੱਤਮ,
ਭਾਈ ਲਾਲੋ ਦੀ ਰੋਟੀ 'ਚੋਂ ਐਵੇਂ ਨੀ ਦੁਧ ਆਗਿਆ

ਲੈ ਬਾਲੇ ਮਰਦਾਨੇ ਨੂੰ ਨਾਲ ਆਪਣੇ,
ਚਾਰੇ ਦਿਸ਼ਾਵਾਂ ਵਿਚ ਦੀਪ ਜਲਾ ਗਿਆ

ਕਿਰਤ ਕਰੋ ਤੇ ਨਾਮ ਜਪੋ ਉਪਦੇਸ਼ ਲਈ,
ਬਾਬਾ ਹਥੀਂ ਆਪਣੇ ਹਲ ਚਲਾ ਗਿਆ,

ਕਰਤਾਰ ਦਾ ਭਾਣਾ ਮੰਨੋ ਸਾਰੇ,
ਕਰਤਾਰ ਦੇ ਨਾਮ ਤੇ ਕਰਤਾਰਪੁਰ ਵਾਸਾ ਗਿਆ

ਤੇਰਾ ਅੰਤ ਨਾ ਵਾਹਿਗੁਰੁ ਪਾਇਆ,
ਨਾਨਕੀ ਦਾ ਵੀਰ ਫੇਰ ਗੁਰ ਅੰਗਦ ਵਿਚ ਸਮਾ ਗਿਆ